Saturday, 26 September 2015

Ishq Khuda Naal Kita - Punjabi Shayari

Ishq Khuda Naal Kita - Punjabi Shayari
ਇਸ਼ਕ ਇਨਸਾਨ ਨਾਲ ਕੀਤਾ ਤਾਂ ਬਦਨਸੀਬ ਹੋ ਗਏ,
ਇਸ਼ਕ ਖੁਦਾ ਨਾਲ ਕੀਤਾ ਤਾਂ ਉਹਦੇ ਕਰੀਬ ਹੋ ਗਏ,
ਪੱਲਾ ਛੱਡ ਕੇ ਦੁਨੀਆਂ ਦਾ ਜਦੋਂ ਦਾ ਉਹਦਾ ਹੱਥ ਫੜਿਆ,
ਸੱਚ ਜਾਣੀ ਉਦੋਂ ਦੇ ਚੰਗੇ ਨਸੀਬ ਹੋ ਗਏ

Mobile Version
Ishq Insan Naal Kita Tan Badnaseeb Ho Gaye,
Ishq Khuda Naal Kita Tan Ohde Kareeb Ho Gaye,
Palla Chad Ke Dunia Da Jado Da Ohda Hath Fadeya,
Sach Jaani Odo De Change Naseeb Ho Gaye

Mera Sacha Te Wafadar Ishq/Dost Mera Khuda Hai

Thursday, 10 September 2015

Asin Paathi Han Akhand Paathan De (Sikhism Whatsapp Status)

Asin Paathi Han Akhand Paathan De
ਅਸੀਂ ਪਾਠੀ ਹਾਂ ਅਖੰਡ "ਪਾਠਾਂ" ਦੇ,
ਕੋਈ ਬੁਲਾਵੇ ਤਾਂ ਰਹਿੰਦੇ ਤਿਆਰ ਬੀਬਾ।
ਪਾਠੀ ਕਿਰਾਏ ਦੇ ਹਾਂ ਕੰਮ ਪਾਠ ਕਰਨਾ,
ਫਿਰ ਕਾਹਦੇ ਤੋਂ ਕਰੀਏ ਇਨਕਾਰ ਬੀਬਾ।
ਡਿਊਟੀ ਬਣਦੀ ਏ ਦੋ ਘੰਟਿਆਂ ਦੀ ,
ਸੂਈ ਹੋਣ ਦਈਏ ਨਾ ਆਰ -ਪਾਰ ਬੀਬਾ।
ਸ਼ਰਧਾ ਤੁਹਾਡੀ ਭਾਵੇਂ ਲੱਖ ਹੋਵੇ,
ਸਾਡਾ ਤਾਂ ਹੈ ਇਹ ਰੋਜ਼ਗਾਰ ਬੀਬਾ।
ਸਬਰ ਸਾਨੂੰ ਨਾ ਇਕ ਥਾਂ ਪਾਠ ਦੇ ਨਾਲ,
ਡਿਊਟੀਆਂ ਤਿੰਨ-ਤਿੰਨ ਥਾਂ ਲਈਏ ਭੁਗਤਾ ਬੀਬਾ।
ਭੱਜ-ਦੌੜ ਕੇ ਰੌਲਾਂ ਹਾਂ ਲਾ ਦਿੰਦੇ,
ਇਉਂ ਪਾਠ "ਭੁਗਤਾ" ਪਈਏ ਰਾਹ ਬੀਬਾ।
ਕਰਕੇ ਮੁਖੀ ਦੀ ਕੁਝ ਚਾਪਲੂਸੀ,
ਡਿਊਟੀਆਂ ਲਾ ਲਈਏ ਦੋ ਦੀਆਂ ਚਾਰ ਬੀਬਾ।
ਗੁਰਬਾਣੀ ਦੇ ਅਰਥਾਂ ਦਾ ਭੇਦ ਨਾ ਪੁੱਛੋ ਸਾਨੂੰ,
ਪਾਠ ਸਿੱਖੇ ਹਾਂ ਅਸੀਂ ਰੱਟੇਦਾਰ ਬੀਬਾ।
ਈਰਖਾ ਟਕਸਾਲੀ ਮਿਸ਼ਨਰੀਆਂ ਨਾਲ ਕਰਦੇ,
ਮਿਸ਼ਨਰੀ ਕਰਦੇ ਟਕਸਾਲੀਆਂ ਨਾਲ ਬੀਬਾ।
ਵਿਵਾਦ ਸੁਲਝਾਂਦੇ ਨਾ ਕਦੇ ਹੋ ਇਕੱਠੇ,
ਐਸਾ 'ਪਸਰਿਆ ਹੰਕਾਰ ਦਾ ਜਾਲ ਬੀਬਾ।
ਸ਼ਬਦ ਦੀ ਵੀਚਾਰ ਕਦੇ ਨਾ ਮੂਲ ਕੀਤੀ,
ਕੀ ਕਹਿ ਗਏ ਨੇ "ਰਚਨਹਾਰ" ਬੀਬਾ।

ਫਟਕਣ ਦਿੱਤੀ ਨਾ ਗੁਰੂ ਦੀ ਗੱਲ ਨੇੜੇ,
"ਪਾਠ" ਕਰ ਦਿੱਤੇ ਭਾਵੇਂ ਬੇ-ਸ਼ੁਮਾਰ ਬੀਬਾ।
ਕਾਮ' ਕ੍ਰੋਧ' ਮੋਹ' ਲੋਭ' ਦੇ ਅਸੀਂ ਮਾਰੇ,
ਹਾਵੀ ਸਾਡੇ ਤੇ ਹੋਇਆ "ਹੰਕਾਰ" ਬੀਬਾ।
ਤੂੰ ਪਾਠ ਕਰਵਾ ਸੁੱਖ ਲਾਹ ਅਪਣੀ,
ਜਿਹੜਾ ਕੀਤਾ ਗੁਰੂ ਨਾਲ ਵਿਊਪਾਰ ਬੀਬਾ।

ਸ਼ਰਧਾ ਤੁਹਾਡੀ ਵੀ ਸੁੱਖ ਲਾਹੁਣ ਤੱਕ ਹੀ ਹੈ,
ਫਿਰ ਕਿਵੇਂ ਹੋਵੇ ਗੁਰੂ ਦਾ ਸਤਿਕਾਰ ਬੀਬਾ।
ਬਾਣੀ ਸੁਣਦਾ ਨਾ, ਕਰਨ ਤੇ ਕਰਵਾਉਣ ਵਾਲਾ,
ਪੱਲੇ ਕੀ ਪਊ ਤੂੰ ਆਪੇ ਸਮਝਦਾਰ ਬੀਬਾ।
ਬੱਧਾ ਚੱਟੀ ਤੂੰ ਪਾਠ ਕਰਵਾਏ ਘਰ ਵਿੱਚ,
ਲਾਹਵੇਂ ਸਿਰ ਤੋਂ ਸੁੱਖ ਦਾ ਭਾਰ ਬੀਬਾ।
ਜਿਹੋ ਜਿਹੇ ਕਰਾਉਣ ਵਾਲੇ ਉਹੋ ਜਿਹੇ ਕਰਨ ਵਾਲੇ,
ਤਾਲੀ ਵੱਜਦੀ ਏ ਦੋਹਾਂ ਹੱਥਾਂ ਨਾਲ ਬੀਬਾ।
ਕਹੇ (Nihal Tarsikke) ਵਾਲਾ ਗੁਰਬਾਣੀ ਵੀਚਾਰ ਬਾਝੋਂ,
ਜੀਵਨ ਹੋਵੇਗਾ ਕਿਵੇਂ ਖੁਸ਼ਹਾਲ ਬੀਬਾ॥

Please apni image nu na kharb karo Sade Guru sahib ne sanu baani bakshish kiti hai es nu samjh k padhi pyar te satkaar nal dhanda na banai te karwaun wale bhi satkaar nal suno ke Guru ji ki hukam karde ne Waheguru Ki Ka Khalsa, Waheguru Ji Ki Fateh

Mobile Version
Asin Paathi Han Akhand Paathan De,
Koi Bulawe Tan Rehnde Tyar Beeba
Paathi Kiraye De Han Kam Path Karna,
Fer Kahde To Kariye Inqaar Beeba,
Duty Bandi E Do Ghanteya Di,
Sui Hon Dayiye Na Aar Paar Beeba

Sharda Tuhadi Bhawein Lakh Howe,
Sada Tan Hai Eh Rozgaar Beeba,
Sabar Sanu Na Ik Thaa Paath De Naal,
Duties 3-3 Tha Layiye Bhugta Beeba

Bhaj-Daud Ke Raulan Han La Dinde,
Eo Paath Bhugta Payiye Raah Beeba
Karke Mukhi Di Kuj Chaaplusi
Duties La Layiye Do Diyan Chaar Beeba,

Gurbani De Arthan Da Bhet Na Pucho Sanu,
Paath Sikhe Han Asin Rattedaar Beeba,
Eirkha Taksaali Mishnariyan Naal Karde,
Mishnari Karde Taksaalian Naal Beeba
Vivaad Suljande Na Kade Ho Kathe,
Aisa Pasreya Hankaar Da Jaal Beeba

Shabad Di Vichar Kade Na Mool Kiti
Ki Keh Gaye Ne "Rachanhaar" Beeba,
Fatkan Diti Na Guru Di Gal Nede,
"Path" Kar Dite Bhawein Be-shumar Beeba

Kaam Karodh Moh Lobh De Asin Maare,
Haawi Sade Te Hoya Hankaar Beeba
Tu Paath Karwa Sukh Laah Apni,
Jehda Kita Guru Naal Veupaar Beeba
Sharda Tuhadi Bhi Sukh Laun Teek Hi Hai,
Fer Kiwe  Howe Guru Da Satikaar Beeba

Baani Sunda Na, Karn Te Karwaun Wala,
Palle Ki Pau Tu Ape Samjhdaar Beeba
Badha Chatti Tu Paath Karwaye Ghar Vich
Laahwe Sir To Sukh Da Bhaar Beeba
Jeho Jehe Karwaun Wale Oho Jehe Karn Wale,
Taali Wajdi E Dohan Hathan Naal Beeba
Kahe (Nihal Tarsikke) Wala Gurbani Vichar Vaajo
Jeevan Howega Kiwe Khush Haal Beeba

Wednesday, 5 November 2014

Happy Gurpurab SMS 2014, Facebook and WhatsApp Profile Pics

Happy Gurpurab SMS 2014, Facebook and WhatsApp Profile Pics
ੴ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ੴ

Be Devoted to Guru
On This Holy Day & Always
Happy Guru Purab!!

Celebrate Gurpurab With Your Loved Ones,
Friends and Family,
and Enjoy Guru Ji’s
Divine Love and Blessings,
Happy Guru Purab!!

May The Teaching Of The Guru
Reflect Goodness and Compassion in You
And Bring Into Your Life,
The Glow of Happiness & Prosperity…
Happy Gurpurab!!!

Happy Gurpurab to All the Sikhs and to Everyone Who is a Well-Wisher Of The Ideals of Sikhism
May Waheguru Shower His Blessings on You!
Happy Gurpurab

Raj Karega Khalsa, Aaki Rahe Naa Koe,
Waheguru Ji Ka Khalsa Waheguru Ji Ki Fateh!
Happy Gurpurab….!

Vand Chakko,
Kirat Karo,
Naam Japo,
Happy Gurpurab!

Nanak Naam Chardi Kalaa Tere Bhane Sarbat Da Bhala
Dhan Dhan Sahib Shri Guru Nanak Ji De Aagman,
Purab Di Ap Sub Nu Lakh Lakh Vadhaai…!!!

Friday, 27 June 2014

365 Charitar Naar De

So Kyu Manda Aakhiye Jit Jame Rajan
ਕਿਸੇ ਕਵੀ ਨੇ ਇਕ ਵਾਰੀ ਕਹਿ ਦਿੱਤਾ ਕਿ,
''365 ਚਲਿੱਤਰ ਨਾਰ ਦੇ''
ਤਾਂ ਲੋਕਾਂ ਨੇ ਝੱਟ ਮੰਨ ਲਿਆ
ਪਰ
ਜਿਹਨੂੰ ਅਸੀਂ ਸਭ ਤੋਂ ਵੱਡਾ ਸਮਝਦੇ ਹਾਂ,
(ਗੁਰੂ ਨਾਨਕ ਦੇਵ ਜੀ ਮਾਹਾਰਾਜ) ਨੇ ਗੁਰਬਾਣੀ ਵਿੱਚ ਕਿਹਾ ਸੀ ਕਿ,
''ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।''

ਪਰ ਆਹ ਗੱਲ ਕਿਸੇ ਨੇ ਨੀਂ ਮੰਨੀਂ

Mobile Version
Kise Kavi Ne Ik Var Keh Dita Ki
"365 Charitar Naar De"
Tan Lokan Ne Jhat Man Laya
Par
Jihnu Asin Sab To Wada Samjhde Han,
(Guru Nanak Dev Ji Maharaj) Ne Gurbani Vich Keha C Ki,
"So Kyu Manda Aakhiye Jit Jame Rajan ||"

Par Aah Gal Kise Ne Ni Mani

Saturday, 17 May 2014

Rabb Bhi Ohnu Nai Mod Sakda

Rabb Bhi Ohnu Nai Mod Sakda
ਕੋਈ ਆਖਦਾ ਰੱਬ ਦਾ ਰੂਪ ਇਹਨੂੰ,
ਕੋਈ ਰੱਬ ਦਾ ਇਹਨੂੰ ਵਜ਼ੀਰ ਆਖੇ,
ਰੱਬ ਵੀ ਉਹਨੂੰ ਨੀਂ ਮੋੜ ਸਕਦਾ,
ਗੱਲ ਮੌਜ਼ ਵਿੱਚ ਜਿਹੜੀ ਫਕੀਰ ਆਖੇ

Mobile Version
Koi Aakhda Rabb Da Roop Ehnu,
Koi Rabb Da Ehnu Vajeer Aakhe,
Rabb Bhi Ohnu Nai Mod Sakda,
Gal Mauj Vich Jehdi Faqeer Aakhe

Friday, 25 April 2014

Mainu Data Sab Kuj Dita

Mainu Data Sab Kuj Dita
ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !!

ੴ ਸਤਿਨਾਮੁ ਵਾਹਿਗੁਰੂ ੴ

Mobile Version
Kai Pairan To Nange Firde Sir Te Labhn Chaawan,
Mainu Data Sab Kuj Dita Kyu Ni Shukar Mnawa

Satnam Waheguru

Tuesday, 18 March 2014

Har Kam To Pehla Naam Waheguru Da Layi Da

Har Kam To Pehla Naam Waheguru Da Layi Da
ਕਿੰਨੀ ਹੋ ਜਾਵੇ ਤੰਗੀ ਮਾੜੇ ਕੰਮਾਂ 'ਚ ਨੀਂ ਪਈਦਾ,
ਹਰ ਕੰਮ ਤੋਂ ਪਹਿਲਾ ਨਾਮ ‪ਵਾਹਿਗੁਰੂ‬ ਦਾ ਲਈਦਾ

Mobile Version
Kini Ho Jawe Tangi Mare Kaman Ch Ni Payi Da,
Har Kam To Pehla Naam Waheguru Da Layi Da

Friday, 31 January 2014

Tuesday, 29 October 2013

Guru Granth Sahib Ji Nu Sees Nibhaiye

Guru Granth Sahib Ji Nu Sees Nibhaiye
ਹੱਥਾਂ ਦੀਆਂ ਲਕੀਰਾਂ ਦੇ ਵਿਚ ਫਿਰਨ ਮੁਕੱਦਰ ਲੱਭਦੇ, 
ਭੋਲ਼ੇ ਲੋਕਾਂ ਤਾਈ ਪਖੰਡੀ ਦੇਖੋ ਪਏ ਨੇ ਠੱਗਦੇ, 
ਗੁਰੁ ਨਾਨਕ ਦੇ ਲੜ ਲਗੀਏ ਤੇ ਕਰੀਏ ਚਿੱਤ ਇਕਾਗਰ, 
ਗੁਰੁ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਭਾਈਏ, 
ਇਹ ਹੈ ਗਿਆਨ ਦਾ ਸਾਗਰ,ਇਹ ਹੈ ਗਿਆਨ ਦਾ ਸਾਗਰ

Mobile Version
Hathan Diyan Lakeeran De Vich Firan Mukadar Labh De,
Bhole Lokan Tai Pakhandi Dekho Paye Ne Thag De,
Guru Nanak De Lad Lagiye Te Kariye Chit Ikagar,
Guru Granth Sahib Ji Nu Sees Nibhaiye,
Eh Hai Gayan Da Sagar, Eh Hai Gayan Da Sagar

From - Sukh

Friday, 18 October 2013

Kiwe Pyar Na Kran Guru Granth Sahib Ji Nu

Kiwe Pyar Na Kran Guru Granth Sahib Ji Nu
ਹੰਝੂ ਪੂੰਝ ਕੇ ਹੈ ਮੈਨੂੰ ਹਸਾਇਆ ਮੇਰੀ ਗਲਤੀ ਤੇ ਵੀ ਗਲ ਲਾਇਆ,
ਕਿਵੇ ਪਿਆਰ ਨਾ ਕਰਾਂ ਗੁਰੂ ਗੰਥ ਸਾਹਿਬ ਜੀ ਨੂੰ ਜਿਸਦੀ ਬਾਣੀ ਨੇ ਜੀਣਾ ਸਿਖਾਇਆ
Mobile Version
Hanju Poonj Ke Hai Menu Hasaya Meri Galti Te Bhi Gal Laya,
Kiwe Pyar Na Kran Guru Granth Sahib Ji Nu Jisdi Bani Ne Jeena Sikhaya

By - Sukh

Saturday, 12 October 2013

Wednesday, 28 August 2013

Waheguru Ji Ka Khalsa, Waheguru Ji Ki Fateh

Waheguru Ji Ka Khalsa, Waheguru Ji Ki Fateh
ਕਹਿੰਦੇ-ਕਹਿੰਦੇ ਅਸੀਂ ਫਤਿਹ ਬੁਲਾਣਾਂ ਭੁੱਲ ਗਏ ਹਾਂ, 
ਪੰਜਾਬ 'ਚ ਰਹਿੰਦੇ ਹੋਏ ਪੱਛਮੀਂ ਸ਼ਭਿਆਚਾਰ ਤੇ ਡੁੱਲ ਗਏ ਹਾਂ, 
ਆਪਣੇ ਸੋਹਣੇ ਤੇ ਵਡਮੁੱਲੇ ਵਿਰਸੇ ਨੂੰ ਇਕ ਵਾਰ ਫਿਰ ਜਗਾਉ, 
ਇੱਕ ਵਾਰੀ ਮੇਰੇ ਨਾਲ ਸੱਭ ਗੱਜ ਕੇ ਫਤਿਹ ਬੁਲਾਉ, 
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ..

Mobile Version
Kehnde-Kehnde Asin Fateh Bulauni Bhul Gaye Han,
Punjab Ch Rehnde Hoye Pachmi Sabheyachar Te Dull Gaye Han,
Apne Sohne Te Wadmule Virse Nu Ik Var Fer Jagao,
Ik Vari Mere Naal Sab Gajj Ke Fateh Bulao,
 ੴ Waheguru Ji Ka Khalsa, Waheguru Ji Ki Fateh 

Friday, 7 June 2013

Tuesday, 19 February 2013

Kise Ne Shri Guru Nanak Dev Ji Nu Sawal Kita

Shri Guru Nanak Dev Ji
ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਗਿਆ ਕਿ ਤੁਸੀਂ ਵੱਡੇ ਓ ਫੇਰਵੀ ਥੱਲੇ ਕਿਓ ਬਹਿੰਨੇ ਓ
.
.
.
.
.
.
.
ਤਾਂ ਗੁਰੂ ਜੀ ਨੇ ਕਿਹਾ - ਥੱਲੇ ਬਹਿਣ ਵਾਲਾ ਕਦੇ ਡਿੱਗਦਾ ਨੀ

Mobile Version
Kise Ne Shri Guru Nanak Dev Ji Nu Sawal Kita
Ki Tusi Wade Ho Fer Bhi Thalle Kyu Baith De Ho
.
.
.
.
.
.
.
.
.
.
Baba Nanak Ji Badi Sehjta Naal Bole,
Bhai Thalle Baithn Wala Kade Digg Da Ni

Wednesday, 30 January 2013

Je Waheguru Da Sath Rahe

Je Waheguru Da Sath Rahe
ਜਿੰਦਗੀ 'ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ

English Version
Zindgi Vich Simran Di Mithas Rahe,
Aapne Satguru Te Pura Vishwas Rahe,
Kehn Nu Tan Dukhan Di Nagri Hai Eh Zindgi,
Par Khushi Nal Kat Jawe Je Waheguru Da Sath Rahe

From- Sukh

Insaan Hi Fark Karda Hai

Insaan Hi Fark Karda Hai
ਇਨ੍ਸਾਨ ਹੀ ਫਰਕ ਕਰਦਾ ਹੈ
ਇਨ੍ਸਾਨ ਅਤੇ ਇਨ੍ਸਾਨ ਦੇ ਵਿੱਚ,
ਇਨਸਾਨੀਅਤ ਲੱਭੇ ਨਾ ਲੱਭਦੀ
ਇਨਸਾਨਾ ਦੇ ਜਹਾਨ ਦੇ ਵਿੱਚ,
ਊਚ ਨੀਚ ਦੀ ਤਲਵਾਰ ਤਿੱਖੀ
ਜੋ ਆਉਦੀ ਨਾ ਕਿਸੇ ਮਿਆਨ ਵਿੱਚ,
ਸ਼ਰੇਆਮ ਪਿਆਰ ਸੜ ਰਿਹਾ
ਮਹ੍ਹਜ਼ਬਾ ਦੇ ਸ਼ਮਸ਼ਾਨ ਵਿੱਚ,
ਭੇਦ ਭਾਵ ਦੀ ਕੰਧ ਉਚੀ ਲਮੀ
ਸਿੱਖ ਇਸਾਈ ਹਿੰਦੂ ਮੁਸਲਮਾਨ ਵਿੱਚ,
ਸਿਰ ਕੱਟਿਆ ਗਿਆ ਉਸ ਸਕਸ਼ ਦਾ
ਜੋ ਵੀ ਨੱਚਿਆ ਸੱਚ ਮੈਦਾਨ ਵਿੱਚ,
ਚੁੱਪ ਕਰਕੇ ਬੈਠ ਜਾ ਤੂੰ ਵੀ
ਮੌਤ ਮਿਲੇਗੀ ਨਹੀ ਤਾ ਇਨਾਮ ਵਿੱਚ

English Version

Insaan Hi Fark Karda Hai
Insaan Ate Insaan De Vich,
Insaniyat Labe Na Labdi
Insana De Jahan Vich,
Uch Neech Di Talwar Tikhi
Jo Aundi Na Kise Myan Vich,
Share Aam Sad Reha
Majhaban De Samshaan Vichm
Bhed Bhaaw Di Kandh Uchi Lami
Sikh Isai Hindu Muslman Vich,
Sir Kateya Gaya Us Saksh Da
Jo Bhi Nacheya Sach Maidan Vich,
Chup Karke Baith Ja Tu Bhi
Maut Milegi Nahi Tan Inaam Vich

From: Sukh

Wednesday, 23 January 2013

Satguru Mere Sada Mehar Karin

Sunke Teri Mithi Baani
ਦਿਨ ਚੜੇ ਸੁਣਕੇ ਤੇਰੀ ਮਿੱਠੀ ਬਾਣੀ,
ਰਾਤ ਢਲੇ ਸਿੱਖ ਕੇ ਕੋਈ ਗੱਲ ਸਿਆਣੀ,
ਸਤਿਗੁਰੂ ਮੇਰੇ ਸਦਾ ਮੇਹਰ ਕਰੀਂ,
ਨਾਂ ਕਰ ਬੈਠਾਂ ਮੈਂ ਕੋਈ ਨਾਦਾਨੀ

English Version
Din Chade Sunke Teri Mithi Baani,
Raat Dhalle Sikh Ke Koi Gal Syani,
Satguru Mere Sada Mehar Karin,
Na Kar Baitha Main Koi Nadani
From: Sukh

Saturday, 19 January 2013

ਦੋ ਰੰਗ ਦੀ ਹੈ ਜ਼ਿੰਦਗੀ

Do Rang
ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਹੈ ਵੀਰਾਨ ਵੀ ਹੈ,
ਜੀਅ ਰਿਹਾ ਹਰ ਹਾਲ ਵਿੱਚ,
ਕੀ ਚੀਜ਼ ਹੈ ਇਨਸਾਨ ਵੀ ਸੱਚ ਝੂਠ ਹੈ ਇਹ ਜ਼ਿੰਦਗੀ, 
ਕੰਡਾ ਵੀ, ਹੈ ਇਹ ਫੁੱਲ ਵੀ ਹੈ
ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ,
 ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ,
ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ,
 ਬੀਤੇ ਸਮੇਂ ਨੂੰ ਯਾਦ ਜੇਕਰ, ਕਰ ਲਵਾਂ ਅਣਭੋਲ ਮੈਂ ,
ਹੁੰਦਾ ਹੈ ਦਿਲ ਬੇਜ਼ਾਬਤਾ, ਪਰੇਸ਼ਾਨ ਵੀ, ਹੈਰਾਨ ਵੀ

From: Sukh

ਉਸਨੂੰ ਸਭ ਕੁੱਝ ਜ਼ਰੂਰ ਮਿਲਦਾ ਹੈ

Waheguru
ਉਸ ਦੇ ਦਰ ਉੱਤੇ ਸਕੂਨ ਮਿਲਦਾ ਹੈ,
ਉਸਦੀ ਇਬਾਦਤ ਵਿੱਚ ਨੂਰ ਮਿਲਦਾ ਹੈ,
ਜੋ ਝੁਕ ਗਿਆ ਸ਼੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ,
ਉਸਨੂੰ ਸਭ ਕੁੱਝ ਜ਼ਰੂਰ ਮਿਲਦਾ ਹੈ
From: Sukh