Saturday 15 June 2013

Lageya Visa Bahar Da, C Hoyi Khushi Badi

Lageya Visa Bahar Da, C Hoyi Khushi Badi
ਲੱਗਿਆ ਵੀਜ਼ਾ ਬਾਹਰ ਦਾ, ਸੀ ਹੋਈ ਖ਼ੁਸ਼ੀ ਬੜੀ
ਮਸਾ ਭੱਜਿਆ ਮੌਤ ਤੋਂ, ਪਰ ਮੌਤ ਸੀ ਅੱਗੇ ਖੜ੍ਹੀ
ਔਖੇ ਹੋ ਸੀ ਪੁੱਤ ਭੇਜਿਆ, ਬਾਹਰਲੇ ਦੇਸ਼ ਪੜ੍ਹਾਉਣ ਨੂੰ
ਉਹ ਨੇ ਸਾਨੂੰ ਸੱਦ ਲਿਆ, ਬੁੱਢੇ ਵਾਰੇ ਹੱਡ ਤੁੜਵਾਉਣ ਨੂੰ
ਆਪ ਤੇ ਬਣਕੇ ਬਾਊ ਦੋਨੇਂ, ਤੁਰ ਪਾਰਟੀਆਂ ਤੇ ਜਾਂਦੇ
ਅਸੀਂ ਦਿਨ ਸਾਰਾ, ਪੋਤੇ ਪੋਤੀਆਂ ਰਹੀਏ ਖਿਡਾਉਂਦੇ
ਖ਼ਰਚੇ ਦੀ ਦੱਸ ਮਜਬੂਰੀ , ਸਾਥੋਂ ਕੰਮ ਕਰਵਾਉਂਦੇ
ਆਏ ਸੀ ਨੂੰਹ ਦੀਆਂ ਪੱਕੀਆਂ ਨੂੰ, ਅੱਜ ਪਕਾ ਕੇ ਆਪ ਖਵਾਉਂਦੇ
ਨਾ ਕੋਈ ਸਾਡੀ ਸੁਣਦਾ ਏਥੇ, ਨਾ ਸਾਨੂੰ ਕੋਈ ਬੁਲਾਵੇ
ਜਿੱਥੇ ਸਾਰੀ ਉਮਰ ਗੁਜ਼ਾਰੀ, ਉਹ ਪੰਜਾਬ ਹੈ ਚੇਤੇ ਆਵੇ

Mobile Version
Lageya Visa Bahar Da, C Hoyi Khushi Badi,
Msa Bhajeya Maut To, Par Maut C Agge Khadi,
Aukhe Ho C Putt Bhejeyea, Bahrle Desh Padaun Nu,
Ohne Sanu Sad Leya, Budde Waare Had Tudwaun Nu,
Aap Te Banke Bau Dono, Tur Parties Te Jande,
Asin Din Sara, Potte Pottian Nu Rahiye Khidaunde,
Kharche Di Das Majburi, Sathon Kam Karwaunde,
Aye C Nooh Diyan Pakkian Nu, Ajj Pka Ke Aap Khawaunde,
Na Koi Sadi Sunda Ethe, Na Koi Sanu Bulawe,
Jithe Sari Umar Guzari, Oh Punjab Hai Chete Aawe