Saturday 22 April 2017

Best Punjabi Motivational Status 2017

Here Are Some Best Punjabi Motivational Quotes About Life | Status Video 2017, Truth of Life - Short Inspirational Quotes in Punjabi.

Punjabi Motivational  Status - ਪੰਜਾਬੀ ਸਟੇਟਸ

ਸੋਚਿਆ ਸੀ ਘਰ ਬਣਾ ਕੇ ਬੈਠੂਗਾ ਸਕੂਨ ਨਾਲ, ਪਰ ਘਰ ਦੀਆਂ ਜ਼ਰੂਰਤਾਂ ਨੇਂ ਮੁਸਾਫਿਰ ਬਣਾ ਦਿੱਤਾ
ਹੁਣ ਘੜੀ ਤੇ ਉਹ ਸਮਾਂ ਅਤੇ ਟੀਵੀ ਤੇ ਰੰਗੋਲੀ, ਮੋਗਲੀ ਅਤੇ ਚਿੱਤਰਹਾਰ ਨਹੀਂ ਆਉਂਦਾ,
ਹੁਣ ਬਚਪਨ ਵਾਲਾ ਕਦੇ "ਅੈਤਵਾਰ" ਨਹੀਂ ਆਉੁਂਦਾ...
ਜ਼ਿੰਦਗੀ 'ਚ ਕੁਝ ਪਾਉਣਾ ਚਾਹੁੰਦੇ ਹੋ ਤਾਂ, ਤਰੀਕੇ ਬਦਲੋ..ਇਰਾਦੇ ਨਹੀਂ
ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ, ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ
ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਦੇ ਲਈ ਕਸਮਾਂ, ਵਾਦਿਆਂ ਅਤੇ ਪੈਸੇ ਦੀ ਜ਼ਰੂਰਤ ਨਹੀਂ ਹੈ, ਬਸ ਉਸਨੂੰ ਨਿਭਾਉਣ ਦੇ ਲਈ ਦੋ ਖੂਬਸੂਰਤ ਲੋਕ ਚਾਹੀਦੇ ਹਨ: ਇੱਕ ਜੋ ਭਰੋਸਾ ਕਰ ਸਕੇ ਅਤੇ ਦੂਸਰਾ ਜੋ ਉਸਨੂੰ ਸਮਝ ਸਕੇ!
ਤੁਹਾਡੀ ਖੁਸ਼ੀ 'ਚ ਤੁਹਾਡੇ ਨਾਲ ਉਹ ਹੋਵੇਗਾ ਜਿਸਨੂੰ ਤੁਸੀਂ ਆਪਣਾ ਮੰਨਦੇ ਹੋ ਪਰ ਤੁਹਾਡੇ ਦੁੱਖ ਵਿੱਚ ਤੁਹਾਡੇ ਨਾਲ ਉਹ ਹੋਵੇਗਾ ਜੋ ਤੁਹਾਨੂੰ ਆਪਣਾ ਮੰਨਦਾ ਹੈ..!
ਜੋ ਵਾਹਿਗੁਰੂ ਰਾਤ ਨੂੰ ਰੁੱਖਾਂ ਤੇ ਬੈਠੇ ਸੁੱਤੇ ਹੋਏ ਪੰਛੀਆਂ ਨੂੰ ਨਹੀਂ ਡਿੱਗਣ ਦਿੰਦਾ ਫੇਰ ਉਹ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ? ਲੋੜ ਹੈ ਬਸ ਉਸ ਤੇ ਭਰੋਸਾ ਕਰਨ ਦੀ ਅਤੇ ਉੁਸਨੂੰ ਪਿਆਰ ਕਰਨ ਦੀ...!
ਜ਼ਿੰਦਗੀ ਆਈਸ ਕਰੀਮ ਦੇ ਵਾਂਗ ਹੈ ਟੇਸਟ ਕਰੋ ਤਾਂ ਪਿਘਲਦੀ ਹੈ ਵੇਸਟ ਕਰੋ ਤਾਂ ਵੀ ਪਿਘਲਦੀ ਹੈ, ਇਸ ਲਈ ਜ਼ਿੰਦਗੀ ਨੂੰ ਟੇਸਟ ਕਰਨਾ ਸਿੱਖੋ, ਨਹੀਂ ਤਾਂ ਫੇਰ ਵੇਸਟ ਤਾਂ ਹੋ ਹੀ ਰਹੀ ਹੈ..!
ਕੁਝ ਲੋਕਾਂ ਦੀ ਆਦਤ ਹੁੰਦੀ ਹੈ, ਹਰ ਗੱਲ ਤੇ ਤਾਹਨੇ ਮਾਰਨਾ, ਮਜ਼ਾਕ ਉਡਾਉਣਾ ਜਾਂ ਕੋਈ ਕਮੀ ਕੱਢਣਾ...ਅਜਿਹੇ ਲੋਕਾਂ ਦੀਆਂ ਗੱਲਾਂ ਤੋਂ ਪਰੇਸ਼ਾਨ ਨਾਂ ਹੋਵੋ ਬਸ ਇੱਕ ਗੱਲ ਯਾਦ ਰੱਖੋ...ਬਿੱਛੂ ਦਾ ਸੁਭਾਅ ਹਮੇਸ਼ਾ ਡੰਗ ਮਾਰਨਾ ਹੁੰਦਾ ਹੈ..!
ਜ਼ਿੰਦਗੀ 'ਚ ਤੁਹਾਨੂੰ ਕੌਣ ਮਿਲੇਗਾ ਇਹ ਵਕਤ ਤੈਅ ਕਰੇਗਾ, ਜ਼ਿੰਦਗੀ 'ਚ ਤੁਸੀਂ ਕਿਸਨੂੰ ਪਿਆਰ ਕਰਦੇ ਹੋ ਇਹ ਤੁਹਾਡਾ ਦਿਲ ਤੈਅ ਕਰੇਗਾ..ਜ਼ਿੰਦਗੀ 'ਚ ਕੌਣ ਤੁਹਾਡੇ ਨਾਲ ਜੁੜਿਆ ਰਹੇਗਾ ਇਹ ਤੁਹਾਡਾ ਮਿਜ਼ਾਜ਼ ਤੈਅ ਕਰਦਾ ਹੈ..!
ਤੁਹਾਡੀ ਜ਼ਿੰਦਗੀ ਦੇ ਸਭ ਤੋਂ ਜ਼ਰੂਰੀ ਦੋ ਦਿਨ: ਜਦੋਂ ਤੁਹਾਡਾ ਜਨਮ ਹੁੰਦਾ ਹੈ ਅਤੇ ਦੂਜਾ ਜਦੋਂ ਤੁਸੀਂ ਪਤਾ ਕਰ ਲੈਂਦੇ ਹੋ ਤੁਹਾਡਾ ਜਨਮ ਕਿਉਂ ਹੋਇਆ ਹੈ..!