Thursday, 15 September 2011

ਬੰਨ੍ਹ ਕੇ ਉਡਾਣ ਪੱਬਾਂ ਤੇ ਉਡਦਾ ਹਾਂ ਅਰਸ਼ਾਂ ਵਿਚ

Click On Image For Download Large Size

ਬੰਨ੍ਹ ਕੇ ਉਡਾਣ ਪੱਬਾਂ ਤੇ ਉਡਦਾ ਹਾਂ ਅਰਸ਼ਾਂ ਵਿਚ
ਬੱਦਲਾਂ ਚ ਰਲਮਿਲ ਛੁਪਦੀ ਹਵਾ ਜੇਹੀ ਸੀਤ ਹਾਂ

ਤੜ੍ਹਫਣਾ ਹੀ ਸੀ ਹਿੱਕ ਨੇ ਖੰਜ਼ਰ ਦੀ ਛਾਂ ਦੇ ਹੇਠ
ਸਾਹਾਂ ਚ ਪੁੰਗਰੀ ਆਸ ਦੀ ਮੁੱਕਦੀ ਜੇਹੀ ਚੀਸ ਹਾਂ

ਜੇ ਹੋਂਟਾਂ ਨੂੰ ਲਾਉਣਾ ਸੀ ਤਾਂ ਬੰਸਰੀ ਬਣਾ ਲੈਂਦਾ
ਕਿਉਂ ਨਾ ਇਹ ਸੋਚਿਆ ਮੈਂ ਕਿਹੜਾ ਸ਼ਰੀਕ ਹਾਂ

ਕਿਉਂ ਰੋਲਿਆ ਰਾਹਾਂ ਚ ਕਿਉਂ ਤੋੜ੍ਹਿਆ ਫੁੱਲ ਵਾਂਗ
ਜਿਹੜੇ ਲਾਰਿਆਂ ਤੇ ਤੈਂ ਰੱਖਿਆ ਮੈਂ ਓਹੀ ਤਾਰੀਖ ਹਾਂ