Monday, 14 November 2011

ਤੂੰ ਧੋਖਿਆਂ ਬਦੌਲਤ ਨਜਰਾਂ ਚੋਂ ਡਿੱਗਦੀ ਰਹੀ

Sad Girl
ਤੂੰ ਧੋਖਿਆਂ ਬਦੌਲਤ ਨਜਰਾਂ ਚੋਂ ਡਿੱਗਦੀ ਰਹੀ
ਮੈਂ ਹੱਥਾਂ ਉੱਤੇ ਆਪ ਆਕੇ ਚੱਕਦਾ ਰਿਹਾ
ਤੂੰ ਨਿੱਤਰੀ ਸ਼ਰਾਬ ਬਣ ਮਿਲਦੀ ਰਹੀ
ਤੇਰੇ ਨੈਣਾਂ ਵਿੱਚੋਂ ਨਸ਼ਾ ਮੈਂ ਵੀ ਛੱਕਦਾ ਰਿਹਾ
ਰੋਕਿਆ ਸੀ ਮੈਨੂੰ ਰਾਹਾਂ ਵਿੱਚ ਆਉਣ ਤੋਂ
ਪਰ ਸੁਪਨੇ 'ਚ ਨਿੱਤ ਤੈਨੂੰ ਤੱਕਦਾ ਰਿਹਾ
ਕਿਤੇ ਹੋਜੇ ਨਾ ਬਦਨਾਮ ਤੇਰਾ ਨਾਂ ਜੱਗ ਤੇ
ਦਿਲ ਉੱਤੇ ਲਿਖੇ ਨਾਂ ਤੇ ਪਰਦਾ ਰੱਖਦਾ ਰਿਹਾ
ਜੁਦਾ ਹੋਣ ਵੇਲੇ ਦਿਲ ਸੀ ਮੇਰਾ ਹੌਂਕੇ ਭਰਦਾ
ਦੁੱਖੜਾ ਲੁਕਾਉਣ ਲਈ "ਸ਼ਕਤੀ" ਝੂਠਾ ਹੱਸਦਾ ਰਿਹਾ

ਸ਼ਕਤੀ ਸਿੰਘ