Thursday, 15 March 2012
Monday, 27 February 2012
Sunday, 25 December 2011
Monday, 14 November 2011
ਮੈਂ ਗਰਜ ਅਸਮਾਨੀ ਬਦਲਾਂ ਦੀ
Author: Gagan Masoun | Monday, November 14, 2011 |
ਮੈਂ ਗਰਜ ਅਸਮਾਨੀ ਬਦਲਾਂ ਦੀ...
ਨਿੱਤ ਲੰਘਾਂ ਤੇਜ ਸਮੀਰਾਂ ਚੋਂ...
ਤੇਰੇ ਦਿਲ ਦੇ ਬੂਹੇ ਆਣ ਵਸਦਾ ਹਾਂ...
ਮੈਨੂੰ ਮੰਗਦੀ ਨਿੱਤ ਫਕੀਰਾਂ ਤੋਂ...
ਡਰ ਨੈਣਾਂ ਵਾਲੀ ਰਫਲ ਦੋਨਾਲੀ ਦਾ...
ਹੋਰ ਡਰਾਂ ਨਾ ਕਦੇ ਮੈਂ ਤੀਰਾਂ ਤੋਂ...
ਡੇਰਾ "ਸ਼ਕਤੀ" ਨੇ ਦਿਲ ਵਿੱਚ ਲਾਇਆ ਏ...
ਕਿਉਂ ਲੱਭਦੀ ਹੱਥੀਂ ਲਕੀਰਾਂ ਚੋਂ...
ਸ਼ਕਤੀ ਸਿੰਘ

ਜੇ ਖਰੀਦ ਸਕਦਾ ਤਾਂ ਵੇਚ ਦਿੰਦਾ ਤੇਰੇ ਲਈ ਸਰੀਰ ਮੈਂ
Author: Gagan Masoun | Monday, November 14, 2011 |
ਜੇ ਖਰੀਦ ਸਕਦਾ ਤਾਂ ਵੇਚ ਦਿੰਦਾ...
ਤੇਰੇ ਲਈ ਸਰੀਰ ਮੈਂ...
ਤੇਰੀ ਇੱਜਤ ਸੀ ਇੱਜਤ ਮੇਰੀ ਵੀ...
ਰੱਖਿਆ ਸਾਂਭ ਜਮੀਰ ਮੈਂ...
ਜੇ ਹੁੰਦਾ ਪੱਕਾ ਟਿਕਾਨਾ ਕੋਈ
ਦਿੰਦਾ ਚਲਾ ਫੇਰ ਤੀਰ ਮੈਂ...
ਰਾਹੀਂ ਖਲੋਏ ਭਿਅੰਕਰ ਤੂਫਾਨਾਂ ਨੂੰ...
ਵਹਾ ਦਿੰਦਾ ਵਾਂਗ ਨੀਰ ਮੈਂ...
ਤੇਰੇ ਪਿੱਛੇ ਝੱਲੇ ਵਾਰ ਛਾਤੀ ਤੇ...
ਤੇਰੇ ਵੀਰਾਂ ਨੂੰ ਦਿੰਦਾ ਚੀਰ ਮੈਂ...
ਜੇ ਤੂੰ ਭੈਣ ਸੀ ਸੱਤ ਭਰਾਵਾਂ ਦੀ..
ਸੀ ਇੱਕਲੌਤਾ ਵੀਰਾਂ ਦਾ ਵੀਰ ਮੈਂ...
ਜੇ ਹੁੰਦਾ ਅੱਜ ਮੈਂ ਦੁਨੀਆਂ ਤੇ...
ਤੇਰੀ ਲਾਉਂਦਾ "ਧਨੌਲੇ" ਤਸਵੀਰ ਮੈਂ...
ਤੇਰੀ ਗਦਾਰੀ ਨੇ ਮਰਵਾਇਆ "ਸ਼ਕਤੀ" ਨੂੰ...
ਜੰਡ ਥੱਲੇ ਹੋਇਆ ਲੀਰੋ ਲੀਰ ਮੈਂ...

ਤੂੰ ਧੋਖਿਆਂ ਬਦੌਲਤ ਨਜਰਾਂ ਚੋਂ ਡਿੱਗਦੀ ਰਹੀ
Author: Gagan Masoun | Monday, November 14, 2011 |
ਮੈਂ ਹੱਥਾਂ ਉੱਤੇ ਆਪ ਆਕੇ ਚੱਕਦਾ ਰਿਹਾ
ਤੂੰ ਨਿੱਤਰੀ ਸ਼ਰਾਬ ਬਣ ਮਿਲਦੀ ਰਹੀ
ਤੇਰੇ ਨੈਣਾਂ ਵਿੱਚੋਂ ਨਸ਼ਾ ਮੈਂ ਵੀ ਛੱਕਦਾ ਰਿਹਾ
ਰੋਕਿਆ ਸੀ ਮੈਨੂੰ ਰਾਹਾਂ ਵਿੱਚ ਆਉਣ ਤੋਂ
ਪਰ ਸੁਪਨੇ 'ਚ ਨਿੱਤ ਤੈਨੂੰ ਤੱਕਦਾ ਰਿਹਾ
ਕਿਤੇ ਹੋਜੇ ਨਾ ਬਦਨਾਮ ਤੇਰਾ ਨਾਂ ਜੱਗ ਤੇ
ਦਿਲ ਉੱਤੇ ਲਿਖੇ ਨਾਂ ਤੇ ਪਰਦਾ ਰੱਖਦਾ ਰਿਹਾ
ਜੁਦਾ ਹੋਣ ਵੇਲੇ ਦਿਲ ਸੀ ਮੇਰਾ ਹੌਂਕੇ ਭਰਦਾ
ਦੁੱਖੜਾ ਲੁਕਾਉਣ ਲਈ "ਸ਼ਕਤੀ" ਝੂਠਾ ਹੱਸਦਾ ਰਿਹਾ
ਸ਼ਕਤੀ ਸਿੰਘ

ਫੇਸਬੁੱਕ ਉੱਤੇ ਬੜੀ ਹੱਲਚੱਲ ਹੁੰਦੀ ਆ
Author: Gagan Masoun | Monday, November 14, 2011 |
ਇਹ ਰਚਨਾ ਫੇਸਬੁੱਕ ਦੇ ਦੋਸਤਾਂ ਦੇ ਨਾਮ......
ਫੇਸਬੁੱਕ ਉੱਤੇ ਬੜੀ ਹੱਲਚੱਲ ਹੁੰਦੀ ਆ
ਇੱਥੇ ਪਿਆਰ ਨਾਲ ਸਭ ਟੈਮ ਲੰਘਾਉਂਦੇ ਨੇ
ਸਾਂਝੇ ਕਰਦੇ ਨੇ ਕੁੱਝ ਲੋਕ ਦੁੱਖ ਸੁੱਖ ਨੂੰ
ਕੁੱਝ ਸੋਹਣੇ ਸੋਹਣੇ ਯਾਰ ਦੋਸਤ ਬਣਾਉਂਦੇ ਨੇ
ਕੁੱਝ ਕਰਦੇ ਨੇ ਇਸ ਨਾਲ ਪ੍ਰਚਾਰ ਕੰਮ ਦਾ
ਮੁੰਡੇ ਕੁੜ੍ਹੀਆਂ ਵੀ ਦਿਲ ਵੱਟੇ ਦਿਲ ਲਾਉਂਦੇ ਨੇ
ਕੁੱਝ ਕਰਦੇ ਨੇ ਗੱਲਾਂ ਔਨਲਾਈਨ ਹੁੰਦੇ ਨੂੰ
ਕੁੱਝ ਫੋਨ ਕਰ ਕਰ ਪਿਆਰ ਵਧਾਉਂਦੇ ਨੇ
ਕੁੱਝ ਮੇਰੀ ਸ਼ੇਅਰੋ ਸ਼ਾਇਰੀ ਪੜ੍ਹਦੇ ਨੇ ਗੌਰ ਨਾਲ
ਕੁੱਝ ਬਿਨਾ ਪੜ੍ਹੇ ਠੰਡੇ ਰਾਹਾਂ ਵਿੱਚ ਪਾਉਂਦੇ ਨੇ
ਕੁੱਝ "ਸ਼ਕਤੀ" ਨੂੰ ਥੱਲੇ ਡੇਗੇ ਟੋਏ ਪੁੱਟਕੇ
ਕੁੱਝ ਡਿੱਗੇ ਹੋਏ ਨਿਮਾਨੇ ਨੂੰ ਅੱਖਾਂ ਤੇ ਬਿਠਾਉਂਦੇ ਨੇ
ਸ਼ਕਤੀ ਸਿੰਘ

Subscribe Us
Popular Posts
- Best Truck Driver Punjabi Whatsapp Status, Truck Drivers Shayari
- Good Night Punjabi Whatsapp Status, FB Good Night SMS
- Best Punjabi Shayari Lines, Short Punjabi Quotes For Whatsapp
- Sidhu Moose Wala | Punjabi Whatsapp Status | Quotes | Shayari and Poetry | Songs Lyrics
- Sachiyan Te Desi Gallan Punjabi Status
- ਤੂੰ ਵੀ ਫੁੱਲ ਤੇ ਮੈ ਵੀ ਫੁੱਲ
- Satinder Sartaj Roohan Wala Geet Lyrics - ਰੂਹਾਂ ਵਾਲਾ ਗੀਤ
- 365 Charitar Naar De
- Best Facebook Status and Love Messages In Punjabi Language
- Sad Punjabi Status For Whatsapp and Instagram