Monday, 14 November 2011

ਜੇ ਖਰੀਦ ਸਕਦਾ ਤਾਂ ਵੇਚ ਦਿੰਦਾ ਤੇਰੇ ਲਈ ਸਰੀਰ ਮੈਂ

Sad Boy
ਜੇ ਖਰੀਦ ਸਕਦਾ ਤਾਂ ਵੇਚ ਦਿੰਦਾ...
ਤੇਰੇ ਲਈ ਸਰੀਰ ਮੈਂ...
ਤੇਰੀ ਇੱਜਤ ਸੀ ਇੱਜਤ ਮੇਰੀ ਵੀ...
ਰੱਖਿਆ ਸਾਂਭ ਜਮੀਰ ਮੈਂ...
ਜੇ ਹੁੰਦਾ ਪੱਕਾ ਟਿਕਾਨਾ ਕੋਈ
ਦਿੰਦਾ ਚਲਾ ਫੇਰ ਤੀਰ ਮੈਂ...
ਰਾਹੀਂ ਖਲੋਏ ਭਿਅੰਕਰ ਤੂਫਾਨਾਂ ਨੂੰ...
ਵਹਾ ਦਿੰਦਾ ਵਾਂਗ ਨੀਰ ਮੈਂ...
ਤੇਰੇ ਪਿੱਛੇ ਝੱਲੇ ਵਾਰ ਛਾਤੀ ਤੇ...
ਤੇਰੇ ਵੀਰਾਂ ਨੂੰ ਦਿੰਦਾ ਚੀਰ ਮੈਂ...
ਜੇ ਤੂੰ ਭੈਣ ਸੀ ਸੱਤ ਭਰਾਵਾਂ ਦੀ..
ਸੀ ਇੱਕਲੌਤਾ ਵੀਰਾਂ ਦਾ ਵੀਰ ਮੈਂ...
ਜੇ ਹੁੰਦਾ ਅੱਜ ਮੈਂ ਦੁਨੀਆਂ ਤੇ...
ਤੇਰੀ ਲਾਉਂਦਾ "ਧਨੌਲੇ" ਤਸਵੀਰ ਮੈਂ...
ਤੇਰੀ ਗਦਾਰੀ ਨੇ ਮਰਵਾਇਆ "ਸ਼ਕਤੀ" ਨੂੰ...
ਜੰਡ ਥੱਲੇ ਹੋਇਆ ਲੀਰੋ ਲੀਰ ਮੈਂ...