Monday, 14 November 2011

ਫੇਸਬੁੱਕ ਉੱਤੇ ਬੜੀ ਹੱਲਚੱਲ ਹੁੰਦੀ ਆ

Facebook
ਇਹ ਰਚਨਾ ਫੇਸਬੁੱਕ ਦੇ ਦੋਸਤਾਂ ਦੇ ਨਾਮ......

ਫੇਸਬੁੱਕ ਉੱਤੇ ਬੜੀ ਹੱਲਚੱਲ ਹੁੰਦੀ ਆ
ਇੱਥੇ ਪਿਆਰ ਨਾਲ ਸਭ ਟੈਮ ਲੰਘਾਉਂਦੇ ਨੇ
ਸਾਂਝੇ ਕਰਦੇ ਨੇ ਕੁੱਝ ਲੋਕ ਦੁੱਖ ਸੁੱਖ ਨੂੰ
ਕੁੱਝ ਸੋਹਣੇ ਸੋਹਣੇ ਯਾਰ ਦੋਸਤ ਬਣਾਉਂਦੇ ਨੇ
ਕੁੱਝ ਕਰਦੇ ਨੇ ਇਸ ਨਾਲ ਪ੍ਰਚਾਰ ਕੰਮ ਦਾ
ਮੁੰਡੇ ਕੁੜ੍ਹੀਆਂ ਵੀ ਦਿਲ ਵੱਟੇ ਦਿਲ ਲਾਉਂਦੇ ਨੇ
ਕੁੱਝ ਕਰਦੇ ਨੇ ਗੱਲਾਂ ਔਨਲਾਈਨ ਹੁੰਦੇ ਨੂੰ
ਕੁੱਝ ਫੋਨ ਕਰ ਕਰ ਪਿਆਰ ਵਧਾਉਂਦੇ ਨੇ
ਕੁੱਝ ਮੇਰੀ ਸ਼ੇਅਰੋ ਸ਼ਾਇਰੀ ਪੜ੍ਹਦੇ ਨੇ ਗੌਰ ਨਾਲ
ਕੁੱਝ ਬਿਨਾ ਪੜ੍ਹੇ ਠੰਡੇ ਰਾਹਾਂ ਵਿੱਚ ਪਾਉਂਦੇ ਨੇ
ਕੁੱਝ "ਸ਼ਕਤੀ" ਨੂੰ ਥੱਲੇ ਡੇਗੇ ਟੋਏ ਪੁੱਟਕੇ
ਕੁੱਝ ਡਿੱਗੇ ਹੋਏ ਨਿਮਾਨੇ ਨੂੰ ਅੱਖਾਂ ਤੇ ਬਿਠਾਉਂਦੇ ਨੇ

ਸ਼ਕਤੀ ਸਿੰਘ