Wednesday 22 February 2012

ਤੇਰੀ Yo Yo-Yo Yo ਮੁੱਕਦੀ ਨੀਂ ਓਏ

Teri Yo Yo-Yo Yo Mukdi Ni Oye
ਓ ਮੰਨਿਆਂ ਸੰਗੀਤ ਤੇਰਾ ਲੱਕ ਨੂੰ ਹਿਲਾਵੇ,
ਉਹ ਤਾਂ ਮਾਨ ਨੀਂ ਕਰਦਾ ਜਿਹੜਾ ਦੁਨੀਆਂ ਚਲਾਵੇ,
ਤੈਨੂੰ ਹੋ ਗਿਆ ਫਤੂਰ ਕੇ ਤੂੰ ਦੁਨੀਆਂ ਦਾ ਰਾਜਾ,
ਜਿੰਨੀ ਛੇਤੀ ਨੇ ਚੜਾਉਂਦੇ ਲੋਕੀ, ਓਨੀਂ ਛੇਤੀ ਕਹਿੰਦੇ ਆਜ਼ਾਜ਼ਾਜ਼ਾ
ਜਿੱਥੇ ਸਾਰੇ ਰੋਟੀ ਖਾਂਦੇ, ਕਾਕਾ ਠੰਡਾ ਹੋਕੇ ਖਾ,
ਪੰਜਾਬੀ ਡਾਡੇ ਨੇ ਰਈਸ ਇਹ ਤਾਂ ਦਿੰਦੇ ਨੇ ਰਜ਼ਾ,
ਬੱਸ ਇੱਕੋ ਗੱਲ ਮਾੜੀ, ਨਹੀਂਓ ਝੱਲਦੇ ਹਵਾ,
ਵਿਰਸਾ ਸੰਭਾਲੀ ਛੋਟੇ ਵਿਰਸਾ
ਵਿਰਸਾ ਸੰਭਾਲੀ ਨਾਂ ਦੇਵੀਂ ਬੁਹਤਾ ਗੰਦ ਪਾ,
ਗੰਦ ਸੁਣ ਛੋਟੇ ਬੱਚੇ ਤੇਰੇ ਚੰਗੂਲ 'ਚ ਫਸੇ,
ਗੰਦ ਸੁਣ ਛੋਟੇ ਬੱਚੇ ਤੇਰੇ ਚੰਗੂਲ 'ਚ ਫਸੇ,
ਬਾਪੂ ਬੱਚਿਆਂ ਨੂੰ ਰੈਪ ਦੇ ਅਰਥ ਕੀ ਦੱਸੇ,
ਟਾਹਣੀ ਥੋੜੀ ਜਿੰਨੀ ਵੀ ਜੇ ਕਿਤੇ ਜੁੜੀ ਰਹੇ ਜ਼ਮੀਨ ਨਾਲ,
ਛੇਤੀ - ਛੇਤੀ ਛੇਤੀ ਕਦੇ ਸੁੱਕਦੀ ਨੀਂ ਓਏ,
ਤੇਰੀ ਇੱਕੋ ਗੱਲ ਮਾੜੀ, ਤੈਨੂੰ ਲੱਗੂਗੀ ਕਰਾਰੀ,
ਅੜੇ ਗੰਦ ਤੇ ਗਰਾਰੀ, ਤੇਰੀ Yo Yo-Yo Yo ,
Yo Yo-Yo Yo ਮੁੱਕਦੀ ਨੀਂ ਓਏ