Sunday, 4 March 2012

ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ - ਪੰਜਾਬੀ ਗੀਤ

Yaaran Da Timetable

ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ

ਸੱਤ ਵਜੇ ਮਨ ਨੂੰ ਕੀਤਾ ਪਰਸੰਨ ਗੁਰਾਂ ਦੀ ਬਾਣੀ ਨਾਲ
ਸੱਤ ਪੱਚੀ ਤੇ ਮਾਰ ਕੇ ਕੱਪੜਾ ਘਰ ਤੋਂ ਯਾਮਾ ਕੱਢ ਲਿਆ

ਅੱਠ ਪੰਜ਼ ਉੱਤੇ ਜਾਕੇ ਖੜ ਗਿਆ ਅਪਣੇ ਦਿਲ ਦੀ ਰਾਣੀ ਨਾਲ
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ

9:40 ਤੇ, 9:40 ਤੇ ਜਾਕੇ ਅਸੀਂ ਕਲਾਸ ਰੂਮ ਵਿੱਚ ਬਹਿ ਗਏ ਸੀ
9:40 ਤੇ ਜਾਕੇ ਅਸੀਂ ਕਲਾਸ ਰੂਮ ਵਿੱਚ ਬਹਿ ਗਏ ਸੀ

ਫੇਰ ਲੈਕਚਰਾਰ ਤੋਂ ਅੱਖ ਬਚਾ, ਕੰਨਟੀਨ ਦੇ ਰਾਹੇ ਪੈ ਗਏ ਸੀ
11:20 ਤੇ ਇੱਕ ਕੱਪ ਕੌਫੀ ਪੀਤੀ ਮੈਂ ਮਰਜਾਣੀ ਨਾਲ
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ

12 ਵਜ਼ੇ ਤੋਂ 2:30 ਵਜ਼ੇ ਤੱਕ ਗਰਾਊਂਡ 'ਚ ਗੱਲਾਂ ਕਰਦੇ ਰਹੇ
ਹਾਂ, 12 ਵਜ਼ੇ ਤੋਂ 2:30 ਵਜ਼ੇ ਤੱਕ ਗਰਾਊਂਡ 'ਚ ਗੱਲਾਂ ਕਰਦੇ ਰਹੇ

ਮੁੜੇ ਕਾਲਜੋਂ ਵਿੱਚ ਬਾਜ਼ਾਰ ਦੇ ਲੰਘਦੇ ਲੰਘਦੇ ਡਰਦੇ ਰਹੇ
ਮੁੜੇ ਕਾਲਜੋਂ ਵਿੱਚ ਬਾਜ਼ਾਰ ਦੇ ਲੰਘਦੇ ਲੰਘਦੇ ਡਰਦੇ ਰਹੇ
3:05 ਤੇ ਮੇਰੇ ਦਿਨ ਦਾ ਆਖਰੀ ਮਿੰਟ ਸੀ ਸਾਂਝ ਪੁਰਾਣੀ ਨਾਲ
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ

4:00 ਵਜ਼ੇ ਜਦ, 4:00 ਵਜ਼ੇ ਜਦ ਘਰ ਮੈਂ ਪੁੱਜਿਆ, ਦਿਲ ਦੇ ਵਿੱਚ ਉਦਾਸੀ ਸੀ
4:00 ਵਜ਼ੇ ਜਦ ਘਰ ਮੈਂ ਪੁੱਜਿਆ, ਦਿਲ ਦੇ ਵਿੱਚ ਉਦਾਸੀ ਸੀ
ਸੱਤ ਘੰਟੇ ਉਹਦੇ ਨਾਲ ਰਹਿਣ ਤੋਂ ਬਾਅਦ ਵੀ ਨਜ਼ਰ ਪਿਆਸੀ ਸੀ
5:20 ਤੱਕ ਸੋਚਾਂ ਵਿੱਚ ਹੱਸਦਾ ਰਿਹਾ ਮੈਂ ਸੋਚ ਭੁਲਾਣੀ ਨਾਲ
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ
ਹਾਂ.ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ

ਓਏ 8 ਵਜ਼ੇ ਮੈਂ ਆਪਣੇ ਸਾਰੇ ਕੰਮ ਨਵੇੜ ਕੇ ਵਿਹਲਾ ਸੀ,
ਓਏ 8 ਵਜ਼ੇ ਮੈਂ ਆਪਣੇ ਸਾਰੇ ਕੰਮ ਨਵੇੜ ਕੇ ਵਿਹਲਾ ਸੀ,
8:15 ਤੇ ਰਵੀ ਰਾਜ ਦਾ ਫੋਨ ਤੇ ਮੇਲਾ ਗੇਲਾ ਸੀ,
ਹੁਣੇ ਮੈਂ ਮਿੱਠਾ ਝਗੜਾ ਕੀਤਾ ਬਣਦੀ ਬਹੁਤ ਸਿਆਣੀ ਨਾਲ
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ
ਓਏ,ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ
ਨਹਾ ਲਿਆ ਠੰਢੇ ਪਾਣੀ ਨਾਲ, ਨਹਾ ਲਿਆ ਠੰਢੇ ਪਾਣੀ ਨਾਲ...

12 ਵੱਜ ਗਏ ਸਵੇਰੇ ਫੇਰ 6:30 ਵਜ਼ੇ ਉੱਠਣਾ,
ਸਾਰਾ ਦਿਨ ਮਰਨ ਦਾ ਵੇਹਲ ਨੀਂ, ਕੌਣ ਕਹਿੰਦਾ ਮੁੰਡੇ ਵਿਹਲੇ ਫਿਰਦੇ ਆ