Thursday 12 January 2012

ਲੋਹਰੀ ਵੰਡੋ ਧੀ ਦੀ ਵੀ ਕੁੱਖ 'ਚ ਨਾ ਮਾਰ ਦਿਓ

Sad Girl
ਲੋਹਰੀ ਵੰਡੋ ਧੀ ਦੀ ਵੀ ਕੁੱਖ 'ਚ ਨਾ ਮਾਰ ਦਿਓ,
ਜੀਣ ਜੋਗਿਓ ਧੀਆਂ ਨੂੰ ਸਤਿਕਾਰ ਦਿਓ...।
ਕੀ ਹੋਇਆ ਜੇ ਪੁੱਤ ਨਹੀ ਘਰ ਵਿਚ ਧੀ ਤਾਂ ਹੈਗੀ ਹੈ,
ਸ਼ੁਕਰ ਕਰੋ ਉਸ ਰੱਬ ਦਾ ਕੁੱਖ ਸੁਲੱਖਣੀ ਰਹਿ ਗਈ ਹੈ..।
ਪੁੱਤਾਂ ਦੇ ਨਾਲ ਧੀਆਂ ਨੂੰ ਵੀ ਪਿਆਰ ਦਿਓ,
ਜੀਣ ਜੋਗਿਓ ਧੀਆਂ ਨੂੰ ਸਤਿਕਾਰ ਦਿਓ..।
ਜੀਣ ਜੋਗਿਓ ਧੀਆਂ ਨੂੰ ਕੁਖ ਚ ਨਾ ਮਾਰ ਦਿਓ..।